● ਉੱਚਾ ਬੋਲ ਕਦੇ ਨੀ ਸੀ ਕਿਸੇ ਦਾ ਸਹਾਰਦਾ
ਖਾਂਦਾ ਨਹੀਂ ਸੀ ਝੱਟ ਵੀ ਵਸਾਹ ਹਥਿਆਰ ਦਾ
ਉੱਚਾ ਬੋਲ ਕਦੇ ਨੀ ਸੀ ਕਿਸੇ ਦਾ ਸਹਾਰਦਾ
ਖਾਂਦਾ ਨਹੀਂ ਸੀ ਝੱਟ ਵੀ ਵਸਾਹ ਹਥਿਆਰ ਦਾ
ਨੀਂ ਤੂੰ ਸਿਰੇ ਦੇ ਕਰੈਕ ਬੰਦੇ ਨੂੰ ਅੱਜ ਸਾਊ ਬੇ-ਹਿਸਾਬ ਕਰਤਾ,
ਤੇਰੀ ਤੱਕਣੀ ਨੇ ਪੱਟ ਹੋਣੀਏ ਮੁੰਡਾ ਵੈਲੀਆਂ ਦਾ ਸਾਧ ਕਰਤਾ…
ਤੇਰੀ ਤੱਕਣੀ ਨੇ ਪੱਟ ਹੋਣੀਏ ਮੁੰਡਾ ਵੈਲੀਆਂ ਦਾ ਸਾਧ ਕਰਤਾ…
● ਰਹਿੰਦੇ ਸੀਗੇ ਵੱਜਦੇ ਕਚਿਹਰੀ ਨਿੱਤ ਗੇੜੇ ਕਦੇ ਬੈਠਿਆ ਨਹੀਂ ਸੀ ਘਰੇ ਟਿਕ ਕੇ,
ਥਾਣੇਦਾਰ ਕਹਿੰਦੇ ਸਾਡੇ ਬੱਸ ਦੀ ਨੀ ਗੱਲ ਉਹ ਵੀ ਥੱਕਗੇ ਰਿਪੋਟਾਂ ਲਿਖ ਲਿਖਕੇ,
ਆਹਾ ਹੁਸਨਾਂ ਦੀ ਝਾਤ ਜਹੀ ਮਰਾਕੇ ਤੂੰ ਖੜਾ ਨਵਾਂ ਹੀ ਵਿਵਾਦ ਕਰਤਾ,
ਤੇਰੀ ਤੱਕਣੀ ਨੇ ਪੱਟ ਹੋਣੀਏ ਮੁੰਡਾ ਵੈਲੀਆਂ ਦਾ ਸਾਧ ਕਰਤਾ…
ਤੇਰੀ ਤੱਕਣੀ ਨੇ ਪੱਟ ਹੋਣੀਏ ਮੁੰਡਾ ਵੈਲੀਆਂ ਦਾ ਸਾਧ ਕਰਤਾ…
● ਏਰੀਏ ਚ ਚਰਚੇ ਸੀ ਗੱਭਰੂ ਦੇ ਫੁੱਲ ਗੁੱਸਾ ਜੱਟ ਦਾ ਜਮਾਂ ਸੀ ਅੱਗ ਨਾਲ ਦਾ,
ਸਾਰਾ ਦਿਨ ਮੁੱਛ ਨੂੰ ਸੀ ਚਾੜਦਾ ਮਰੋੜੇ ਰਹਿੰਦਾ ਮੁੱਲ ਦੀ ਲੜਾਈ ਸੀਗਾ ਭਾਲਦਾ,
ਬਹਿੰਦਾ ਉੱਠਦਾ ਸੀ ਮਰਜੀ ਦੇ ਨਾਲ ਸੀ ਕੈਦ ਪਿੰਜਰੇ ਉਹ ਬਾਜ਼ ਕਰਤਾ,
ਤੇਰੀ ਤੱਕਣੀ ਨੇ ਪੱਟ ਹੋਣੀਏ ਮੁੰਡਾ ਵੈਲੀਆਂ ਦਾ ਸਾਧ ਕਰਤਾ…
ਤੇਰੀ ਤੱਕਣੀ ਨੇ ਪੱਟ ਹੋਣੀਏ ਮੁੰਡਾ ਵੈਲੀਆਂ ਦਾ ਸਾਧ ਕਰਤਾ…
● ਹਰ ਵੇਲੇ ਬੁੱਲਾਂ ਉੱਤੇ ਰਟੇ ਤੇਰਾ ਨਾਮ ਹੁਣ ਛੱਡ ਗਿਆ ਸਾਰੇ ਟੇਢੇ ਕੰਮ ਨੀ,
ਲੱਭਕੇ ਵਿਚੋਲਾ ਪੂਰੇ ਸ਼ਗਨਾਂ ਦੇ ਨਾਲ ਕਹਿੰਦਾ ਲੈ ਕੇ ਜਾਣੀ ਤੇਰੇ ਪਿੰਡ ਜੰਨ ਨੀ,
ਬੰਟੀ ਰਾਮਗੜ੍ ਭੁੱਲਰ ਤਾਂ ਮਰਜੂ ਨਾਂਹ ਤੂੰ ਕਹਿਕੇ ਜੇ ਨਰਾਜ ਕਰਤਾ,
ਤੇਰੀ ਤੱਕਣੀ ਨੇ ਪੱਟ ਹੋਣੀਏ ਮੁੰਡਾ ਵੈਲੀਆਂ ਦਾ ਸਾਧ ਕਰਤਾ…
ਤੇਰੀ ਤੱਕਣੀ ਨੇ ਪੱਟ ਹੋਣੀਏ ਮੁੰਡਾ ਵੈਲੀਆਂ ਦਾ ਸਾਧ ਕਰਤਾ…